ਗੁਰੂ ਗ੍ਰੰਥ ਸਾਹਿਬ ‘ਤੇ ਕੇਂਦਰਤ ਲੰਮੇ ਸਮੇਂ ਦੇ ਪ੍ਰੋਜੈਕਟ (The Guru Granth Sahib Project) ਲਈ ਇਕ ਪ੍ਰਤਿਭਾਸ਼ਾਲੀ ਅਤੇ ਸਿਰਜਣਾਤਮਕ ਗੁਰਬਾਣੀ ਅਨੁਵਾਦਕ ਦੀ ਲੋੜ ਹੈ, ਜਿਹੜਾ ਸੰਸਾਰ ਭਰ ਦੇ ਜਗਿਆਸੂਆਂ ਲਈ ਪੰਜਾਬੀ ਵਿਚ ਗੁਰਬਾਣੀ ਸ਼ਬਦਾਂ ਦੇ ਅਰਥ, ਸ਼ਾਬਦਕ ਅਨੁਵਾਦ ਅਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ ਕਰ ਸਕਣ ਦੀ ਸਮਰਥਾ ਅਤੇ ਤਜਰਬਾ ਰਖਦਾ ਹੋਵੇ। ਜਰੂਰੀ ਹੈ ਕਿ ਅਨੁਵਾਦਕ ਗੁਰਬਾਣੀ ਦੀ ਭਾਸ਼ਾ, ਵਿਆਕਰਣ, ਕਾਵਿ ਅਤੇ ਗੁਰਮਤਿ ਸੰਬੰਧੀ ਚੰਗੀ ਪਕੜ ਰਖਦਾ ਹੋਵੇ। ਉਹ ਖੋਜ-ਕਾਰਜ ਅਤੇ ਖੋਜ-ਸਮਗਰੀ ਨੂੰ ਚੰਗੀ ਤਰ੍ਹਾਂ ਸਮਝ ਕੇ ਪ੍ਰੋਜੈਕਟ ਦੀ ਵਿਧੀ ਅਤੇ ਪ੍ਰਕਿਰਿਆ ਅਨੁਸਾਰ ਕਾਰਜ ਕਰ ਸਕਣ ਦੇ ਯੋਗ ਹੋਵੇ। ਉਮੀਦਵਾਰਾਂ ਲਈ ਧਿਆਨਜੋਗ ਹੈ ਕਿ ਉਨ੍ਹਾਂ ਦੁਆਰਾ ਤਿਆਰ ਕੀਤਾ ਖਰੜਾ, ਸਮੀਖਿਆ ਅਤੇ ਸੁਧਾਈ ਤੋਂ ਬਾਅਦ ਸਿਖ ਰਿਸਰਚ ਇੰਸਟੀਚਿਊਟ (ਸਿਖ-ਰੀ) ਦੇ ਵਿਸ਼ਵ-ਵਿਆਪੀ ਸ੍ਰੋਤਿਆਂ ਤੱਕ ਪਹੁੰਚਣਾ ਹੈ। ਉਮੀਦਵਾਰਾਂ ਨੂੰ ਤਜਰਬਾ ਅਤੇ ਯੋਗਤਾ ਸਿਧ ਕਰਨ ਲਈ ਲਿਖਤੀ ਟੈਸਟ ਅਤੇ ਇੰਟਰਵਿਊ ਦੇਣਾ ਹੋਵੇਗਾ।

ਕਾਰਜ ਅਤੇ ਜ਼ਿੰਮੇਵਾਰੀਆਂ

 • ਪ੍ਰਾਪਤ ਸਮਗਰੀ ਨੂੰ ਪੜ੍ਹਨਾ ਤੇ ਵਿਸ਼ੇਸ਼ ਸ਼ਬਦਾਵਲੀ ਬਾਰੇ ਖੋਜ ਕਰਨੀ।
 • ਸ਼ਬਦ-ਕੋਸ਼ਾਂ, ਹਵਾਲਾ ਗ੍ਰੰਥਾਂ ਆਦਿ ਦੀ ਮਦਦ ਨਾਲ ਅਨੁਵਾਦਤ ਕਾਰਜ ਦੀ ਗੁਣਵੱਤਾ ਯਕੀਨੀ ਬਣਾਉਣੀ।
 • ਅਜੋਕੀ ਪੰਜਾਬੀ ਵਿਚ ਖਰੜਾ ਤਿਆਰ ਕਰਨਾ, ਜਿਸ ਵਿਚ ਸ਼ਾਮਲ ਹੋਵੇਗਾ: ਹਰੇਕ ਪਦ ਦਾ ਅਰਥ ਅਤੇ ਵਿਆਕਰਣਕ ਵਿਵਰਣ। ਸਮਕਾਲੀ ਪੰਜਾਬੀ ਵਿਚ ਤੁਕਵਾਰ ਸ਼ਾਬਦਕ ਅਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ। ਪਾਠ ਵਿਚ ਵਰਤੇ ਗਏ ਵਿਸ਼ੇਸ਼ ਸ਼ਬਦਾਂ ਅਤੇ ਵਾਕੰਸ਼ਾਂ ਨਾਲ ਸੰਬੰਧਤ ਜਾਣਕਾਰੀ।
 • ਯਕੀਨੀ ਬਣਾਉਣਾ ਕਿ ਅਨੁਵਾਦਤ ਕਾਰਜ ਸ਼ਬਦ ਦੇ ਮੂਲ ਅਰਥ ਅਤੇ ਭਾਵ ਅਨੁਸਾਰ ਹੈ। ਸ਼ਬਦਾਂ ਦੀ ਚੋਣ, ਸਰੋਤਿਆਂ ਦੇ ਗਿਆਨ-ਪਧਰ ਨਾਲ ਮੇਲ ਖਾਂਦੀ ਅਤੇ ਢੁਕਵੀਂ ਹੈ। ਕਾਰਜ ਇਕ ਪਦੇ ਤੋਂ ਦੂਜੇ ਪਦੇ ਤਕ ਇਕਸਾਰਤਾ ਨਾਲ ਚਲਦਾ ਅਤੇ ਸਮੁਚੇ ਰੂਪ ਵਿਚ ਲੜੀਬਧ ਹੈ।
 • ਖਰੜੇ ਨੂੰ ਪੰਜਾਬੀ ਵਿਆਕਰਣ, ਸ਼ਬਦ-ਜੋੜਾਂ ਅਤੇ ਵਿਸ਼ਰਾਮ ਚਿੰਨ੍ਹਾਂ ਦੇ ਪਖ ਤੋਂ ਚੰਗੀ ਤਰ੍ਹਾਂ ਜਾਂਚਣਾ।
 • ਟੀਮ ਨਾਲ ਮੇਲ-ਜੋਲ ਕਰਕੇ ਇਹ ਯਕੀਨੀ ਬਣਾਉਣਾ ਕਿ ਖਰੜਾ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
 • ਖਰੜੇ ਵਿਚ ਸੋਧ ਕਰਦੇ ਸਮੇਂ ਇਸ ਦੇ ਫਾਰਮੈਟ (ਫੌਂਟ, ਸਾਈਜ ਅਤੇ ਪ੍ਰਕਿਰਿਆ) ਨੂੰ ਧਿਆਨ ਵਿਚ ਰਖਣਾ।
 • ਨਵੇਂ ਰਚਨਾਤਮਕ ਸਾਧਨਾਂ ਅਤੇ ਵਿਧੀਆਂ ਦੀ ਜਾਣਕਾਰੀ ਲਈ ਮਾਹਰਾਂ ਨਾਲ ਮੇਲ-ਜੋਲ ਬਣਾ ਕੇ ਰਖਣਾ।

ਯੋਗਤਾ

 • ਪੰਜਾਬੀ ਭਾਸ਼ਾ ਲਿਖਣ ਅਤੇ ਬੋਲਣ ਵਿਚ ਮੁਹਾਰਤ। ਅੰਗਰੇਜ਼ੀ ਦੀ ਮੁਹਾਰਤ ਹੋਰ ਵੀ ਲਾਹੇਵੰਦੀ ਹੋਵੇਗੀ।
 • ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ, ਵਿਆਕਰਣ, ਅਰਥ ਅਤੇ ਅਨੁਵਾਦ ਜਾਂ ਇਸ ਨਾਲ ਮਿਲਦਾ-ਜੁਲਦਾ ਘੱਟੋ-ਘੱਟ ਤਿੰਨ ਸਾਲ ਦਾ ਪ੍ਰਮਾਣਤ ਤਜਰਬਾ। ਭਾਸ਼ਾ ਵਿਗਿਆਨ ਵਿਚ ਯੋਗਤਾ ਹੋਰ ਵੀ ਲਾਹੇਵੰਦੀ ਹੋਵੇਗੀ।
 • ਧਰਮ ਅਧਿਐਨ/ਸਿਖ ਅਧਿਐਨ/ਪੰਜਾਬੀ ਸਾਹਿਤ/ਤੁਲਨਾਤਮਕ ਸਾਹਿਤ ਵਿਚ ਡਿਗਰੀ ਜਾਂ ਡਿਪਲੋਮਾ; ਜਾਂ ਰਵਾਇਤੀ ਸਿਖ ਸੰਸਥਾਵਾਂ ਵਿਚ ਪੰਜ ਸਾਲ ਦਾ ਤਜਰਬਾ।
 • ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਪੜ੍ਹਨ, ਸਮਝਣ ਅਤੇ ਸ਼ਾਬਦਕ ਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ ਕਰ ਸਕਣ ਦੀ ਯੋਗਤਾ।
 • ਵਿਆਕਰਣ, ਸ਼ਬਦ-ਜੋੜਾਂ ਅਤੇ ਵਿਸ਼ਰਾਮ ਚਿੰਨ੍ਹਾਂ ਦੀਆਂ ਗਲਤੀਆਂ ਪਹਿਚਾਨਣ ਦੀ ਯੋਗਤਾ ਅਤੇ ਪਰੂਫ ਰੀਡਿੰਗ ਦੀ ਮੁਹਾਰਤ।
 • ਕਾਰਜ-ਸਮਗਰੀ ਸੰਬੰਧੀ ਸੰਪਾਦਨ ਤਕਨੀਕਾਂ ਅਤੇ ਸਾਧਨਾਂ ਦਾ ਚੰਗਾ ਗਿਆਨ।
 • ਇਕ ਵਡੀ ਟੀਮ ਵਿਚ ਬਹੁਪਰਤੀ ਕੰਮ ਕਰਨ ਦੀ ਸਮਰੱਥਾ।
 • ਖੋਜ ਦੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰੇ ਲਈ ਵਿਸ਼ੇ ਸੰਬੰਧੀ ਗਿਆਨ ਅਤੇ ਮੌਖਕ ਤੇ ਲਿਖਤੀ ਸੰਚਾਰ ਦਾ ਚੰਗਾ ਤਜਰਬਾ।
 • ਸੁਤੰਤਰ ਤੌਰ 'ਤੇ ਕੰਮ ਕਰਨ ਦੀ ਯੋਗਤਾ ਅਤੇ ਖੋਜ-ਕਾਰਜ ਦੌਰਾਨ ਤਕਨੀਕੀ ਤੇ ਕਾਰਜ ਪ੍ਰਣਾਲੀ ਨਾਲ ਸੰਬਧੰਤ ਸਮਸਿਆਵਾਂ ਦਾ ਹੱਲ ਕਰ ਸਕਣ ਦੀ ਸਮਰਥਾ।
 • ਮਾਈਕ੍ਰੋਸਾੱਫਟ (Word, Excel, Power-point/ਵਰਡ, ਐਕਸਲ, ਪਾਵਰ-ਪੁਆਇੰਟ) ਅਤੇ ਗੂਗਲ ਦੇ ਸਹਿਯੋਗੀ ਟੂਲਾਂ (Drive, Docs, Sheets, Meets/ਡ੍ਰਾਇਵ, ਡੌਕਸ, ਸ਼ੀਟਸ, ਮੀਟਸ) ਵਿਚ ਕੰਮ ਕਰਨ ਦੀ ਤਕਨੀਕੀ ਕੁਸ਼ਲਤਾ।

ਕੰਮ ਦਾ ਸਮਾਂ

ਪਾਰਟ-ਟਾਈਮ ਜਾਂ ਫੁਲ-ਟਾਈਮ।

ਸਥਾਨ

ਇਹ ਕਾਰਜ ਘਰੋਂ ਹੀ ਆਨ-ਲਾਈਨ ਕਰਨਾ ਹੈ।

ਮਿਹਨਤਾਨਾ/ਸੇਵਾਫਲ

ਗਿਆਨ ਅਤੇ ਤਜਰਬੇ ਦੇ ਆਧਾਰ ’ਤੇ ਸੰਸਥਾ ਦੇ ਮਾਪਦੰਡਾਂ ਅਨੁਸਾਰ ਵਧੀਆ ਤਨਖਾਹ ਦਿਤੀ ਜਾਵੇਗੀ।

ਸੁਪਰਵਾਈਜ਼ਰ

ਡਾ. ਜਸਵੰਤ ਸਿੰਘ, ਡਾਇਰੈਕਟਰ, ਗੁਰਬਾਣੀ ਰਿਸਰਚ, ਸਿਖ ਰਿਸਰਚ ਇੰਸਟੀਟਿਊਟ (ਸਿਖ-ਰੀ)।